ਦਸਮ ਗ੍ਰੰਥ ਪੰਜਾਬੀ ਕਿਤਾਬ | Dasam Granth Punjabi Book PDFDasam-Granth-Punjabi-Book-PDF

ਦਸਮ ਗ੍ਰੰਥ ਪੰਜਾਬੀ ਕਿਤਾਬ PDF / Dasam Granth Punjabi Book PDF By Guru Gobind Singh 

‘ਸ੍ਰੀ ਦਸਮ-ਗ੍ਰੰਥ` ਦੀ ਬਾਣੀ ਸਾਡੇ ਪੂਜਨ ਜੋਗ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਬਾਨ ਵਿਚੋਂ ਆਈ ਏ। ਉਨ੍ਹਾਂ ਦੇ ਗਿਆਨ ਵਿਚੋਂ ਆਈ ਏ। ਉਨ੍ਹਾਂ ਦੀਆਂ ਨਜ਼ਰਾਂ ਵਿਚੋਂ ਆਈ ਏ। ਜਿਹੜਾ ਦਸਵਾਂ ਗ੍ਰੰਥ ਏ, ਸਭਿ ਤੋਂ ਜ਼ਿਆਦਾ ਪਿਆਰਾ ਕੀ ਲਗਦਾ ਮੈਨੂੰ, ਜਿਹੜਾ ਉਹ ਦੇ ਵਿਚ ‘ਜਾਪੁ ਸਾਹਿਬ' ਆਇਆ ਹੋਇਆ ਏ। ਤੇ ਮੈਂ ਤਾਂ ਇਹ ਗੱਲ ਕਹਾਂਗਾ ਕਿ ਜਿਹੜਾ ਦਸਵਾਂ ਕਹਿ ਸਕਦਾ, ਗ੍ਰੰਥ ਏ, ਉਹ ਦੇ ਵਿਚ ਸ਼ਕ ਨ ਕਰੋ, ਕਿਉਂ? ਇਕ ਐਸੀ ਪਵਿਤਰ ਬਾਨੀ ਉਹ ਦੇ ਵਿਚ ਆਈ ਹੋਈ ਏ, ਜੀਹ ਨੂੰ ਅਸੀਂ ‘ਜਾਪੁ ਸਾਹਿਬ' ਕਹਿਨੇ ਆਂ। ਜੀਹ ਨੂੰ, ਇਹ ਨਹੀਂ ਕਿ ਉਹ ਇਕ ਸਿੱਖਾਂ ਦੀ ਚੀਜ਼ ਏ। ਠੀਕ ਹੈ, ਸਾਡੇ ਨਿਤਨੇਮ ਵਿਚ ਆ ਗਿਆ ਏ ਜਾਪੁ ਸਾਹਿਬ', ਪਰ 'ਜਾਪੁ ਸਾਹਿਬ' ਜੇ ਅਸੀਂ ਚੰਗੀ ਤਰ੍ਹਾਂ ਵੇਖੀਏ, ਸਾਰੇ ਮਜ਼ਹਬਾਂ ਦਾ ਭੀ ਨਿਚੋੜ ਏ। ਮੈਂ ਤਾਂ ਏਸ ਕਰਕੇ ਕਹਾਂਗਾ ਕਿ ਸਭ ਉਹ ਚੀਜ਼, ਜਿਹੜੀ ਭੀ ਕੋਈ ਦਿਲ ਦੇ ਵਿਚ ਭੁਲੇਖਾ ਕਰਦੀ ਏ, ਉਹ ਕੱਢ ਦਿਓ। ਕੁਝ ਬਾਣੀਆਂ ਉਹ ਦੇ ਵਿਚੋਂ ਲੈ ਕੇ ਪੜ੍ਹ ਲੈਣਾ, ਉਹ ਕਿਉਂ ਚੰਗੀਆਂ ਨੇ ਤੇ ਦੂਜੀਆਂ ਕਿਉਂ ਮਾੜੀਆਂ ਨੇ। ਤੇ ਅਸੀਂ ਸਾਰੀਆਂ ਨੂੰ ਕਿਉਂ ਨਹੀਂ ਮੰਨ ਲੈਂਦੇ। ਇਕ ਨੂੰ ਕਹਿਣਾ, ਤੇਰੀਆਂ ਬਾਹੀਂ ਚੰਗੀਆਂ ਨੇ, ਤੇਰਾ ਸਿਰ ਖਰਾਬ ਏ। ਇਹ ਕੀ ਹੋਇਆ? ਤੇ ਤੁਸੀਂ ਸਾਰੀ ਬਾਡੀ ਨੂੰ ਕਿਉਂ ਨਹੀਂ ਮੰਨਦੇ? ਇਕ ਸਾਨੂੰ ਸਾਰਿਆਂ ਨੂੰ ਇਹ ਭੁਲੇਖਾ ਏ, ਕਿ ਜਿਹੜੀ ਗੱਲ ਦਾ ਸਾਨੂੰ ਪਤਾ ਨਹੀਂ, ਇਹ ਤਾਂ ਨੰਗੀ ਗੱਲ ਏ। ਹੁਣ ਉਹ ਤਾਂ ਕਹਿੰਦਾ ਏ- ‘ਨਾਚ ਕਾ ਨਚਈਯਾ'। ਹੁਣ ਏਸ ਗੱਲ ਨੂੰ ਸਮਝਨਾ ਕਿ ਕਲਗੀਧਰ ਰੱਬ ਨੂੰ ਕਹਿੰਦਾ ਏ ਕਿ ਤੂੰ ਤਾਂ ‘ਨਚਾਰ' ਹੈ। ਉਹ ਕਿਹੜੀ ਦਿਸ਼ਾ ਵਿਚ ਕਹਿ ਰਿਹਾ ਏ। ਉਹ ਆਪ ਨਚਾਰ ਸਾਰੀ ਦੁਨੀਆਂ ਨੂੰ ਨਚਾ ਰਿਹਾ ਏ। ਏਸ ਕਰਕੇ ਕਿਤੇ ਕਹਿੰਦਾ ਏ “ਜੋਬਨ ਕਾ ਜਾਲ' ਹੈਂ। ਪਰ ਕਿਉਂ? ਸਾਡੀਆਂ ਕਮਜ਼ੋਰੀਆਂ, ਅਸੀਂ ਸਮਝਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਕਿਵੇਂ ਕਹਿ ਸਕਦਾ ਰੱਬ ਨੂੰ ਕਿ ਤੂੰ ਜੋਬਨ ਕਾ ਜਾਲ` ਹੈਂ। ‘ਤੂੰ ਨਾਰ ਕਾ ਸਿੰਗਾਰ ਹੈਂ।

Bani of 'Sri Dasam-Granth' is our worship. It came from the tongue of Guru Gobind Singh Ji. It came from their knowledge. It came from their eyes. Which is the tenth book, what I think is the most beloved, in which 'Japu Sahib' has appeared. And I will say this thing that the one who can say tenth, don't doubt it, why? One such holy founder has come among them, whom we call 'Japu Sahib'. By the way, not that he is a Sikh thing. Well, Japu Sahib has come in our Nitnem, but 'Japu Sahib', if we look carefully, is also the essence of all religions. Therefore, I will say that all those things, which are confusing in one's heart, should be removed. Take some poems from them and read them, why they are good and why others are bad. And why don't we accept them all? To say to one, your arms are good, your head is bad. what happened And why don't you believe the whole body? One thing we all have is the illusion that what we do not know, it is a bare thing. Now he says - 'Nach ka Nachaiya'. Now understand that Kalgidhar says to God that you are 'Nachar'. In which direction is he saying? He himself is making the whole world dance. That's why it is said somewhere, "Joban Ka Jal" is. But why? Our weaknesses, we understand how Guru Gobind Singh could say to God that you are a trap. 'Tun Nar Ka Singar Hain.

Bookਦਸਮ ਗ੍ਰੰਥ / Dasam Granth
AuthorGuru Gobind Singh Ji Maharaj
LanguagePunjabi
Pages2648
Size7.4 MB
FilePDF
CategoryPunjabi Book, Religious
DownloadClick on the button below

Pdf Download ButtonPost a Comment